Aam Hi Theek

Dil Wich Jo Ohi Likheya Harfa Ch,
Sochaan Wich Jo Beshaq Nahi Karma Ch,
Bas Supne Sjaye, Khyaal Usaare,
Khabre Kinve Aa Gaye Charcha Ch,
Aam Hi Theek VICKY Nahi Khaas Ban’na,
Farshaan Te Bdi Cheti Aa Jande,
Jo Bahute Uche Udd’de Arshaan Ch…

– Ä
Amrinder Singh Vicky

Mehsoos – Broken Heart

Jad Dil Tootda Osdi,
Goonj Suniyee Ta Ni Dindi,
Bas Mehsoos Hundi,
Dilbar Chhad Janda Jad Vich Majdhar,
Jindgi Taan Katt Jandi,
Sari Jindgi Par Kami Mehsoos Hundi..
Hun Pachtaavaa Kar Ki Karna,
Jad Hathon Pal Hi Nikkal Gaye,
Oh Din Hun Mur Nahi Aunne,
Jad Hallat Hi Badal Gaye,
Vasda Rahe Sada Tu Jithe Vi Rahein,
Tere Naal Jo Gujjare Pal,
Satton Bhul Nahi Honne Sajjna,
Aakhon Ohle Kar Layi Jad kade,
Cheeta Sada Naini Radak Pave,
Par Tere Naal Gujjare Pal,
Satton Bhul Nahi Honne Sajjna,
Satton Bhul Nahi Honne Sajjna…

– Nawapbanga

Khali Jagaanh – Amrita Pritam

Sirf Do Rajwade San
Ik Ne Menu Te Ohnu Bedakhal Kitta
Te Duje Nu Assi Doha Ne Tyaag Ditta Si

Nangey Asmaan De Hetha
Main Kinna Hi Chir Pinde De Meenh Vich Bhijdi Rahi
Oh Kinna Hi Chir Pinde De Meenh Vich Galda Reha

Fer Vriyan De Moh Nu..
Ik Jehar Vaang Pee Ke
Ohde Kambde Hath Ne Mera Hath Fadiya
Chal! Chhinna De Sir Te Ik Chhat Paiye
Vekh! Oh Sahmane Paraan… Uppar
Sach Ate Jhooth De Vichkar … Kuch Jagaanh Khali Ae…

– Amrita Pritam

ਸਿਰਫ਼ ਦੋ ਰਜਵਾੜੇ ਸਨ,
ਇਕ ਨੇ ਮੈਨੂ ਤੇ ਓਹਨੁ ਬੇਦਖਲ ਕੀਤਾ
ਤੇ ਦੂਜੇ ਨੂ ਅੱਸੀ ਦੋਹਾਂ ਨੇ ਤ੍ਯਾਗ ਦਿੱਤਾ ਸੀ…

ਨੰਗੇ ਅਸਮਾਨ ਦੇ ਹੇਠਾਂ
ਮੈਂ ਕਿੰਨਾ ਹੀ ਚਿਰ ਪਿੰਡੇ ਦੇ ਮੀਂਹ ਵਿਚ ਭਿਜਦੀ ਰਹੀ
ਓਹ ਕਿੰਨਾ ਹੀ ਚਿਰ ਪਿੰਡੇ ਦੇ ਮੀਂਹ ਵਿਚ ਗਲਦਾ ਰਿਹਾ

ਫੇਰ ਵ੍ਰਿਯਾਂ ਦੇ ਮੋਹ ਨੂੰ,
ਇਕ ਜ਼ਹਰ ਵਾਂਗ ਪੀ ਕੇ
ਓਹਦੇ ਕੰਬਦੇ ਹਥ ਨੇ ਮੇਰਾ ਹਥ ਫੜਿਆ
ਚਲ ਛਿਣਾ ਦੇ ਸਿਰ ਤੇ ਇਕ ਛਤ ਪਾਈਏ
ਵੇਖ ਓਹ ਸਾਹਮਣੇ ਪਰਾਂ।.. ਉੱਪਰ
ਸਚ ਅਤੇ ਝੂਠ ਦੇ ਵਿਚਕਾਰ ਕੁਛ ਜਗਾਂਹ ਖਾਲੀ ਹੈ!

– ਅਮਰਿਤਾ ਪ੍ਰੀਤਮ

ਪਾਰਟੀ ਦਾ ਬਹਾਨਾ

ਯਾਰਾਂ ਨੂੰ ਪਾਰਟੀ ਦਾ ਬਹਾਨਾ ਚਾਹੀਦਾ,
ਕਹਿੰਦੇ ਪਾਰਟੀ ਦਾ ਯਾਰਾਂ ਨੂੰ ਬਹਾਨਾ ਚਾਹੀਦਾ,
ਆਸ਼ਕੀ ਦਾ ਚੜਿਆ ਤਰਾਨਾ ਚਾਹੀਦਾ,
ਅੱਧੇ ਨੰਬਰਾਂ ਨਾਲ ਭਾਵੇ ਹੋਏ ਅਸੀਂ ਪਾਸ ਜੀ,
ਯਾਰਾਂ ਨੂੰ ਪਾਰਟੀ ਦੀ ਬਣੀ ਰਹਿੰਦੀ ਆਸ ਜੀ.
ਸੁਖ ਹੋਵੇ ਜਾ ਦੁਖ ਸਹੇਲੀ ਜਾਵੇ ਛੱਡ ਜੀ
ਭਾਵੇ ਸਾਡੇ ਘਰੋ ਦੇਣ ਕੱਢ ਜੀ,
ਦੁਖ ਵਿੱਚ ਗਮ ਨੂੰ ਭਲਾਉਣ ਵਾਲੀ ਪਾਰਟੀ,
ਸੁਖ ਵਿੱਚ ਜਸ਼ਨ ਮਨਾਉਣ ਵਾਲੀ ਪਾਰਟੀ,
ਕਹਿੰਦੇ ਫ੍ਰੀਜ਼ ਵਿੱਚ 4-5 ਬੀਅਰ ਦੀ ਲੋੜ ਹੈ,
ਅਲਮਾਰੀ ਵਿੱਚ ਥੋੜਾ ਕਰਿਆਨਾ ਚਾਹੀਦਾ.
ਯਾਰਾਂ ਨੂੰ ਪਾਰਟੀ ਦਾ ਬਹਾਨਾ ਚਾਹੀਦਾ,
ਬਸ ਯਾਰਾਂ ਨੂੰ ਪਾਰਟੀ ਦਾ ਬਹਾਨਾ ਚਾਹੀਦਾ.

– Sandeep Rai

Page 1 of 18